Skip to main content

Age discrimination (brochure)

ਕੀ ਤੁਸੀਂ ਕਦੇ ਇਹ ਸੁਣਿਆ ਹੈ …

“ਕੀ ਤੁਹਾਨੂੰ ਯਕੀਨ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ? ਇਸ ਵਿੱਚ ਬਹੁਤ ਸਾਰੀ ਤਾਕਤ ਅਤੇ ਜੋਸ਼ ਦੀ ਲੋੜ ਹੈ, ਅਤੇ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਲੱਭ ਰਹੇ ਹਾਂ ਜਿਸ ਵਿੱਚ ਇਸ ਤਰ੍ਹਾਂ ਦੇ ਕੰਮ ਦੀ ਸਮਰੱਥਾ ਹੋਵੇ।”

“ਤੁਹਾਨੂੰ ਇਸ ਸਿਖਲਾਈ ਪ੍ਰੋਗਰਾਮ ਦੀ ਲੋੜ ਨਹੀਂ ਹੈ। ਤੁਹਾਡੀ ਉਮਰ ਵਿਚ, ਇਸ ਦਾ ਕੀ ਫਾਇਦਾ ਹੋਵੇਗਾ?”

“ਇਸ ਕੰਮ ਨੂੰ ਕਰਨ ਲਈ ਅਸੀਂ ਕਿਸੇ ਵਧੇਰੇ ਪ੍ਰੋੜ੍ਹ ਵਿਅਕਤੀ ਨੂੰ ਲੱਭ ਰਹੇ ਹਾਂ”

“ਵਿਦਿਆਰਥੀ ਸ਼ੋਰ ਕਰਦੇ ਹਨ ਅਤੇ ਭਰੋਸੇਯੋਗ ਕਿਰਾਏਦਾਰ ਨਹੀਂ ਹੁੰਦੇ ।”

ਇਸ ਤਰ੍ਹਾਂ ਦੀਆਂ ਟਿੱਪਣੀਆਂ ਉਮਰ ਦੇ ਅਧਾਰ ਤੇ ਵਿਹਾਰ - ਮਤਲਬ ਕਿ ਉਮਰ ਬਾਰੇ ਵਿਸ਼ੇਸ਼ਤਾਵਾਂ ਅਤੇ ਸੋਚਣੀ ਦੇ ਅਧਾਰ ਤੇ ਧਾਰਨਾਵਾਂ ਬਣਾਓਣੀਆਂ - ਦਿਖਾ ਸਕਦੀਆਂ ਹਨ। ਨੌਜਵਾਨ ਅਤੇ ਬਜ਼ੁਰਗ ਵਿਅਕਤੀ ਉਮਰ ਦੇ ਅਧਾਰ ਤੇ ਵਿਹਾਰ ਦਾ ਸਾਹਮਣਾ ਕਰ ਸਕਦੇ ਹਨ। ਉਮਰ ਦੇ ਅਧਾਰ ਤੇ ਵਿਹਾਰ, ਉਮਰ ਦੇ ਸੰਦਰਭ ਬਿਨਾਂ - ਸਾਰੇ ਲੋਕਾਂ ਨੂੰ ਸ਼ਾਮਲ ਕਰਨ ਦੀ ਸੋਚ ਦੇ ਬਿਨਾਂ, ਸਮਾਜ ਨੂੰ ਨੌਜਵਾਨ ਜਾਂ ਬਜ਼ੁਰਗ ਵਿਅਕਤੀਆਂ ਦੀਆਂ ਲੋੜਾਂ ਦੇ ਅਧਾਰ ਤੇ ਦੇਖਣ ਅਤੇ ਤਿਆਰ ਕਰਨ ਦੇ ਨਤੀਜੇ ਵੱਜੋਂ ਹੁੰਦੀ ਹੈ।

ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਸਮੇਂ ਵਿਤਕਰੇ ਦਾ ਸਾਹਮਣਾ ਕਰ ਸਕਦੇ ਹੋ, ਅਤੇ ਕੁਝ ਉਮਰ ਸਮੂਹਾਂ ਵਿਚ, ਵੱਖ-ਵੱਖ ਕਿਸਮ ਦੇ ਵਿਤਕਰੇ ਦਾ ਸਾਹਮਣਾ ਕਰਨ ਅਨੁਸਾਰ ਢਲਣ ਦੀ ਪ੍ਰਵਿਰਤੀ ਹੁੰਦੀ ਹੈ।

ਉਮਰ ਦੇ ਅਧਾਰ ਤੇ ਵਿਤਕਰੇ ਤੋਂ ਤੁਹਾਡੀ ਸੁਰੱਖਿਆ ਕੀਤੀ ਗਈ ਹੈ

ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code) ਲੋਕਾਂ ਦੀ ਉਮਰ ਦੇ ਅਧਾਰ ਤੇ ਵਿਤਕਰੇ ਤੋਂ ਸੁਰੱਖਿਆ ਕਰਦੀ ਹੈ। ਇਹ ਨਿਯਮਾਵਲੀ ਉਮਰ ਨੂੰ 18 ਸਾਲ ਜਾਂ ਵੱਧ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ। ਪਰ, 16 ਸਾਲ ਜਾਂ ਵੱਧ ਉਮਰ ਦੇ ਵਿਅਕਤੀ, ਜੇ ਉਹ ਆਪਣੇ ਮਾਪਿਆਂ ਦੇ ਨਾਲ ਨਹੀਂ ਰਹਿ ਰਹੇ ਹਨ ਤਾਂ ਉਨ੍ਹਾਂ ਦੀ ਵੀ ਰਿਹਾਇਸ਼ੀ ਵਿਤਕਰੇ ਤੋਂ ਸੁਰੱਖਿਆ ਕੀਤੀ ਗਈ ਹੈ । ਇਸਦਾ ਅਰਥ ਹੈ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਰਹਿੰਦੇ ਹੋ, ਜਾਂ ਸੇਵਾਵਾਂ ਮੁਹੱਈਆ ਕਰਦੇ ਸਮੇਂ, ਤੁਹਾਡੀ ਉਮਰ ਦੇ ਕਾਰਨ ਲੋਕ ਤੁਹਾਡੇ ਨਾਲ ਵਿਤਕਰਾ ਨਹੀਂ ਕਰ ਸਕਦੇ।

ਕੁਝ ਖਾਸ ਪ੍ਰੋਗਰਾਮ ਅਤੇ ਬੈਨਿਫ਼ਿਟ, ਜਿਵੇਂ ਕਿ ਬਜ਼ੁਰਗਾਂ ਲਈ ਛੂਟ ਜਾਂ ਨੌਜਵਾਨਨਾਂ ਦੇ ਰੁਜ਼ਗਾਰ ਪ੍ਰੋਗਰਾਮ, ਉਮਰ ਨਾਲ ਸਬੰਧਤ ਅਸਲ ਲੋੜਾਂ ਦੇ ਨਾਲ ਨਿਪਟਦੇ ਹਨ। ਇਹਨਾਂ ਕਿਸਮਾਂ ਦੇ ਪ੍ਰੋਗਰਾਮਾਂ ਦੇ ਇਲਾਵਾ, ਜਦੋਂ ਤੁਹਾਡੀ ਉਮਰ ਦੇ ਕਾਰਨ ਤੁਹਾਡੇ ਨਾਲ ਪੱਖਪਾਤੀ ਵਿਹਾਰ ਕੀਤਾ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਇਹ ਉਮਰ ਦੇ ਅਧਾਰ ਤੇ ਵਿਤਕਰਾ ਹੋਵੇ।

18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਦੇ ਰੂਪ ਵਿੱਚ:

ਤੁਹਾਨੂੰ ਰੁਜ਼ਗਾਰ ਦੇ ਉਹੀ ਮੌਕੇ ਦਿੱਤੇ ਜਾਣ ਦਾ ਹੱਕ ਹੈ ਜੋ ਬਾਕੀ ਸਭ ਨੂੰ ਦਿੱਤੇ ਜਾਂਦੇ ਹਨ। ਤੁਹਾਨੂੰ ਤੁਹਾਡੀ ਉਮਰ ਦੇ ਕਾਰਨ ਕਿਸੇ ਨੌਕਰੀ, ਸਿਖਲਾਈ ਜਾਂ ਤਰੱਕੀ ਤੋਂ ਮਨ੍ਹਾਂ ਨਹੀਂ ਕੀਤਾ ਜਾ ਸਕਦਾ, ਜਾਂ ਜ਼ਬਰਦਸਤੀ ਰਿਟਾਇਰ ਨਹੀਂ ਕੀਤਾ ਜਾ ਸਕਦਾ। ਬਹੁਤ ਘੱਟ  ਅਪਵਾਦਾਂ ਦੇ ਨਾਲ, ਓਨਟੈਰੀਓ ਵਿੱਚ ਲਾਜ਼ਮੀ ਰਿਟਾਇਰਮੈਂਟ ਦੀ ਆਗਿਆ ਨਹੀਂ ਹੈ।

ਤੁਹਾਨੂੰ ਸੇਵਾਵਾਂ ਦੇ ਉਸੇ ਪੱਧਰ ਨੂੰ ਪ੍ਰਾਪਤ ਕਰਨ ਦਾ ਹੱਕ ਹੈ ਜਿਸ ਨੂੰ ਬਾਕੀ ਸਾਰੇ ਲੋਕ ਪ੍ਰਾਪਤ ਕਰ ਰਹੇ ਹਨ, ਜਿਵੇਂ ਕਿ ਮੈਡੀਕਲ ਇਲਾਜ ਜਾਂ ਹੋਰ ਤਰ੍ਹਾਂ ਦੀ ਸਿਹਤ ਦੇਖਭਾਲ।

ਜੇ ਤੁਸੀਂ ਬਜ਼ੁਰਗ ਵਿਅਕਤੀ ਹੋ, ਤਾਂ ਤੁਸੀਂ ਤੁਹਾਡੀਆਂ ਉਮਰ ਨਾਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਵਾਸਤੇ ਮਕਾਨ-ਮਾਲਕਾਂ ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ ਤੋਂ ਰਹਿਣ ਜਗ੍ਹਾ ਨੂੰ ਅਨੁਕੂਲ ਬਣਾਉਣ ਜਾਂ ਰਿਹਾਇਸ਼ ਦੀਆਂ ਨੀਤੀਆਂ ਵਿੱਚ ਸੁਧਾਰ ਕਰਨ ਦੀ ਉਮੀਦ ਕਰ ਸਕਦੇ ਹੋ (ਉਦਾਹਰਨ ਲਈ, ਤੁਹਾਨੂੰ ਕਿਸੇ ਵਧੇਰੇ ਢੁਕਵੇਂ ਯੂਨਿਟ ਵਿੱਚ ਟ੍ਰਾਂਸਫਰ ਕਰਨ ਦੀ ਇਜਾਜ਼ਤ ਦੇਣੀ) ਜਦ ਤਕ ਕਿ ਇਹ ਬੇਲੋੜੀ ਮੁਸ਼ਕਲ ਨਾ ਪੈਦਾ ਕਰਦਾ ਹੋਵੇ।

ਇੱਕ ਰੁਜ਼ਗਾਰਦਾਤੇ ਦੇ ਰੂਪ ਵਿੱਚ:

  • ਤੁਸੀਂ ਲੋਕਾਂ ਦੀ ਉਮਰ ਦੇ ਕਾਰਨ ਉਹਨਾਂ ਨੂੰ ਨੌਕਰੀ ਤੇ ਰੱਖਣ, ਸਿਖਲਾਈ ਦੇਣ ਜਾਂ ਤਰੱਕੀ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦੇ ਹੋ।

  • ਜਦੋਂ ਸਟਾਫ਼ ਨੂੰ ਘਟਾਉਣ ਜਾਂ ਮੁੜ ਵਿਵਸਥਿਤ ਕਰਨ ਦੀ ਗੱਲ ਆਉਂਦੀ ਹੈ ਤਾਂ ਬਜ਼ੁਰਗ ਕਾਮਿਆਂ, ਜਾਂ ਦੂਜੇ ਉਮਰ ਸਮੂਹਾਂ ਨੂੰ ਪੱਖਪਾਤੀ ਤਰੀਕੇ ਨਾਲ ਨਿਸ਼ਾਨਾ ਨਾ ਬਣਾਉ।

  • ਤੁਹਾਨੂੰ ਇਹ ਜ਼ਰੂਰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਹਾਡਾ ਕੰਮ ਕਰਨ ਦਾ ਸਥਾਨ ਵਿਤਕਰੇ ਤੋਂ ਮੁਕਤ ਹੈ, ਸਭ ਨੂੰ ਸ਼ਾਮਲ ਕਰਦਾ ਹੈ ਅਤੇ ਬਜ਼ੁਰਗ ਕਰਮਚਾਰੀਆਂ ਸਮੇਤ, ਇਸਦੇ ਸਾਰੇ ਕਰਮਚਾਰੀਆਂ ਦੀਆਂ ਲੋੜਾਂ ਦਾ ਸਨਮਾਨ ਅਤੇ ਸਮਰਥਨ ਕਰਦਾ ਹੈ।

ਜਨਤਾ ਨੂੰ ਸੇਵਾਵਾਂ ਮੁਹੱਈਆ ਕਰਨ ਵਾਲੇ ਦੇ ਰੂਪ ਵਿੱਚ:

  • ਤੁਸੀਂ ਉਮਰ ਦੇ ਅਧਾਰ ਤੇ ਲੋਕਾਂ ਨੂੰ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਸੇਵਾ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦੇ ਹੋ।

  • ਤੁਹਾਨੂੰ ਬਜ਼ੁਰਗ ਲੋਕਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਦਾਹਰਨ ਲਈ, ਕੁਝ ਲੋਕਾਂ ਨੂੰ ਤੁਹਾਡੇ ਤੋਂ ਵਧੇਰੇ ਸਮੇਂ ਦੀ ਲੋੜ ਹੋ ਸਕਦੀ ਹੈ ਜਾਂ ਡਾਕਟਰ ਦੇ ਆਫ਼ਿਸ, ਦੁਕਾਨਾਂ ਵਿੱਚ ਜਾਂ ਬੱਸਾਂ ਜਾਂ ਸਬਵੇਅ ਤੇ ਅਨੁਕੂਲਤਾ ਤਬਦੀਲੀਆਂ ਦੀ ਲੋੜ ਹੋ ਸਕਦੀ ਹੈ।

  • ਤੁਸੀਂ ਛੋਟੀ ਉਮਰ ਦੇ ਵਿਅਕਤੀਆਂ ਦੀ ਸਮਝਦਾਰੀ, ਜੁੰਮੇਵਾਰੀ ਜਾਂ ਵਿਹਾਰ ਬਾਰੇ ਅਨੁਮਾਨਾਂ ਜਾਂ ਰੂੜ੍ਹੀਬੱਧ ਵਿਚਾਰਾਂ ਦੇ ਕਾਰਨ ਉਹਨਾਂ ਨਾਲ ਵੱਖਰੀ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦੇ (ਉਦਾਹਰਨ ਵਾਸਤੇ ਸ਼ਾਪਿੰਗ ਮਾਲ, ਫਿਲਮ ਥਿਏਟਰਾਂ, ਆਦਿ ਵਿੱਚ)।

ਮਕਾਨ-ਮਾਲਕ ਜਾਂ ਰਿਹਾਇਸ਼ ਪ੍ਰਦਾਤਾ ਦੇ ਰੂਪ ਵਿੱਚ:

  • ਤੁਸੀਂ ਬਜ਼ੁਰਗ ਕਿਰਾਏਦਾਰਾਂ ਨੂੰ ਇਸ ਕਰਕੇ ਕੱਢ ਨਹੀਂ ਸਕਦੇ ਕਿਉਂਕਿ ਉਹ ਘੱਟ ਕਿਰਾਇਆ ਦੇ ਰਹੇ ਹਨ।

  • ਤੁਸੀਂ ਛੋਟੀ ਉਮਰ ਦੇ ਵਿਅਕਤੀਆਂ ਨੂੰ ਇਸ ਕਰਕੇ ਕਿਰਾਏ ਤੇ ਮਕਾਨ ਦੇਣ ਤੋਂ ਮਨ੍ਹਾਂ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਇਹ ਧਾਰਨਾ ਹੈ ਕਿ ਉਹ ਚੰਗੇ ਕਿਰਾਏਦਾਰ ਨਹੀਂ ਹੋਣਗੇ।

  • ਤੁਸੀਂ ਅਜਿਹੀਆਂ ਤਬਦੀਲੀਆਂ ਕਰਨ ਲਈ ਜੁੰਮੇਵਾਰ ਹੋਵੋਗੇ ਜਿਨ੍ਹਾਂ ਨਾਲ ਰਿਹਾਇਸ਼ ਬਜ਼ੁਰਗ ਲੋਕਾਂ ਵਾਸਤੇ ਆਸਾਨ ਪਹੁੰਚਯੋਗ ਬਣ ਸਕੇ। ਇਹਨਾਂ ਵਿੱਚ ਢਲਾਨਾਂ, ਦਿਖਾਈ ਦੇਣ ਵਾਲੇ ਅੱਗ ਦੇ ਅਲਾਰਮ ਅਤੇ ਦਰਵਾਜ਼ੇ ਦੀਆਂ ਘੰਟੀਆਂ, ਵੱਖਰੇ ਆਕਾਰ ਦੇ ਦਰਵਾਜ਼ੇ ਦੇ ਹੈਂਡਲ ਜਾਂ ਨੀਵੇਂ ਕਾਉਂਟਰ ਲਗਾਉਣਾ ਸ਼ਾਮਲ ਹੈ।

ਵਧੇਰੇ ਜਾਣਕਾਰੀ ਲਈ

ਓਨਟੈਰੀਓ ਹਿਊਮਨ ਰਾਈਟਸ ਕਮੀਸ਼ਨ ਦੀ ਉਮਰ ਦੇ ਕਾਰਨ ਬਜ਼ੁਰਗ ਵਿਅਕਤੀਆਂ ਨਾਲ ਵਿਤਕਰੇ ਬਾਰੇ ਨੀਤੀ (Policy on Discrimination Against Older Persons Because of Age) ਅਤੇ ਹੋਰ ਪ੍ਰਕਾਸ਼ਨ www.ohrc.on.ca ਤੇ ਉਪਲਬਧ ਹਨ।

ਮਨੁੱਖੀ ਹੱਕਾਂ ਸਬੰਧੀ ਸ਼ਿਕਾਇਤ - ਜਿਸਨੂੰ ਦਰਖਾਸਤ ਕਿਹਾ ਜਾਂਦਾ ਹੈ - ਕਰਨ ਲਈ ਓਨਟੈਰੀਓ ਦੇ ਹਿਊਮਨ ਰਾਈਟਸ ਟ੍ਰਿਬਿਊਨਲ (Human Rights Tribunal) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-598-0322
TTY ਟੋਲ ਫ਼੍ਰੀ: 1-866-607-1240
ਵੈਬਸਾਈਟ: www.hrto.ca

ਜੇ ਤੁਹਾਨੂੰ ਕਾਨੂੰਨੀ ਮਦਦ ਦੀ ਲੋੜ ਹੈ, ਤਾਂ ਹਿਊਮਨ ਰਾਈਟਸ ਦੇ ਲੀਗਲ ਸਪੋਰਟ ਸੈਂਟਰ (ਕਾਨੂੰਨੀ ਸਹਾਇਤਾ ਕੇਂਦਰ) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
ਟੋਲ ਫ਼੍ਰੀ: 1-866-625-5179
TTY ਟੋਲ ਫ਼੍ਰੀ: 1-866-612-8627
ਵੈਬਸਾਈਟ: www.hrlsc.on.ca

ISBN/ISSN
PRINT: 978-1-4435-8532-3 | HTML: 978-1-4435-8533-0 | PDF: 978-1-4435-8534-7
Attachments

File name File size Actions
Age discrimination_Punjabi_accessible.pdf 473.26 KB Download
Attachments